ਸਤਿਕਾਰਯੋਗ ਗਿਆਨੀ ਜੀ ਧੰਨਵਾਦ ਜੀ ਆਪਜੀ ਨੇ ਬਹੁਤ ਡੀਟੇਲ ਵਿਚ ਸਾਰੀ ਜਾਣਕਾਰੀ ਦਿੱਤੀ ਹੈ ਜੀ। ਓਪਰੋਕਤ ਤਸਵੀਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰਦੁਆਰਾ ਥੰਮ੍ਹ ਸਾਹਿਬ ਜੀ ਪਿੰਡ ਜਂਬਰ (ਪਾਕਿਸਤਾਨ) ਦੀ ਹੈ, ਇਸ ਨਵੀਂ ਇਮਾਰਤ, ਜੋ ਹੁਣ ਖਸਤਾ ਹਾਲਤ ਵਿਚ ਦਿਸ ਰਹੀ ਹੈ ਇਸ ਦੀ ਸੇਵਾ ਬਾਬਾ ਪ੍ਰੇਮ ਸਿੰਘ ਜੀ ਵਹੀਰੀਆ ਨਿਹੰਗ ਸਿੰਘ ਬੁੱਢਾ ਦਲ ਨੇ ਕਰਵਾਈ ਸੀ ਅਤੇ ਲੰਮੇ ਸਮੇਂ ਲਈ ਇਸ ਪਿੰਡ ਵਿੱਚ ਰਹੇ ਗੁਰਦੁਆਰਾ ਸਾਹਿਬ ਨਾਲ 150 ਏਕੜ ਜਮੀਨ ਵੀ ਸੀ। ਬਜੂਰਗ ਦਸਦੇ ਹਨ ਕਿ ਬਾਬਾ ਜੀ ਸ੍ਰੀ ਹਜੂਰ ਸਾਹਿਬ ਤੋਂ ਪੈਦਲ “ਵਹੀਰ” ਲੈ ਕੇ ਆਏ ਸਨ ਅਤੇ ਉਹਨਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਦਸਤਛੋਹ ਖੰਡਾ ਅਤੇ ਸਰੋਪਾ ਬਖਸ਼ਿਆ ਗਿਆ ਸੀ ਜੋ ਕਿ ਉਹਨਾਂ ਦੇ ਪਰਿਵਾਰ ਕੋਲ ਅੱਜ ਵੀ ਮੌਜੂਦ ਹੈ। ਇਹ ਸਮੂਚੇ ਸਿੱਖ ਪੰਥ ਦਾ ਹੀ ਨਹੀਂ ਸਗੋਂ ਸਾਡੀ ਭਾਟ ਸਿੱਖ ਭਾਈਚਾਰੇ ਦਾ ਇਤਿਹਾਸ ਜੀ। ਵਾਹਿਗੁਰੂ ਜੀ ਆਪਜੀ ਵਰਗੇ ਚੰਗੇ ਲੀਡਰਾਂ ਨੂੰ ਚੜ੍ਹਦੀਕਲਾ ਬਖਸ਼ਣ ਜੀ ਜੋ ਸਾਡੇ ਔਗਣਾ ਨੂੰ ਨਜਰ ਅੰਦਾਜ ਕਰਕੇ ਚੰਗੀ ਸੇਧ ਦੇਂਦੇ ਹੋ, ਧੰਨਵਾਦ ਜੀ,